Friday, March 29, 2024

ਬੈ ਕੇ ਵੇਖ ਜਵਾਨਾ, ਬਾਬੇ ਭੰਗੜਾ ਪਾਉਂਦੇ ਨੇ….

Date:

ਇਹ ਕਿਹੜੇ ਬਾਬੇ ਨੇ ਤੇ ਕਿਥੇ ਭੰਗੜਾ ਪਾ ਰਹੇ ਨੇ? ਸਾਡੇ ਘਰਾ ਵਿਚ ਤਾ ਜਦੋ ਵਿਆਹ ਸ਼ਾਦੀਆਂ ਹੁੰਦੀਆਂ ਨੇ ਉਦੋ ਕਦੀ ਦੇਖਿਆ ਹੈ, ਕੀ ਬਚੇ ਬਜੁਰਗਾ ਕੋਲ ਜਾ ਕੇ ਕਹੰਦੇ ਹੋਣ ਕੇ ਬਾਪੁ ਜੀ ਫ੍ਲੋਰ ਤੇ ਆ ਜਾਓ ਬੁਸ ਤੁਹਾਡਾ ਹੀ ਇੰਤੇਜ਼ਾਰ ਹੋ ਰਿਹਾ ਹੈ! ਤਾਯਾ ਤੇ ਫੁਫੜ ਦੇ ਨਾਲ ਤੁਸੀਂ ਭੰਗੜਾ ਪਾ ਕੇ ਰੋਣਕ ਲਗਾਨੀ ਹੈ…. “ਹੋਰ ਸਾਡੇ ਕੁਝ ਬਾਬੇ ਤਾ ਭੰਗੜੇ ਨੂ ਦੂਰ ਸ਼ਡ ਕੇ ਫ਼ਿਲਮਾ ਦੇ ਗ੍ਲਾਮਰੋਉਸ ਪੋਪ ਸਟਾਰ ਬਣ ਚੁਕੇ ਨੇ ਤਾ ਫਿਰ ਅੱਸੀ ਕਿਹੜੀ ਗਲ ਕਰ ਰਹੇ ਹਾ”??

ਲਓ ਜੀ ਪੇਸ਼ ਨੇ ਸਾਡੇ ਪੰਜਾਬ ਦੇ ਸੁਪਰ ਸਟਾਰ ਬਾਬੇ – ਸਾਡੇ ਰਾਜਨੇਤਿਕ ਆਗੂ! ਸਾਡੇ ਅਗੇ ਜਿਨ੍ਹਾ ਦੇ ਸਿਰਫ ਕਪੜੇ ਹੀ ਚਿੱਟੇ ਨਹੀ ਬਲਕੀ ਨਾਲ ਮੇਲ ਕਰਦਿਆਂ ਦਾੜ੍ਹੀਆਂ ਵੀ ਨੇ, ਜਿਸ ਤਰਾਹ ਫਿਲਮ ਸਟਾਰਸ ਦੀ ਰੇਸ ਦਾ ਆਗੂ ਅਮਿਤਾਭ ਬਚਨ ਹੈ, ਤੇ ਕਿਸੇ ਨੂ ਇਹ ਸਮਝ ਨਹੀ ਆਉਂਦੀ ਕੀ ਓਹ ਏਸ ਉਮਰ ਵਿਚ ਵੀ ਕਈ ਨੌਜਵਾਨਾ ਤੋਹ ਵਧ ਮੇਹਨਤ ਤੇ ਵਧਿਆ ਰੋਲ ਕਿਵੇ ਕਰਦੇ ਨੇ?? ਉਸੀ ਤਰਾ ਸਾਡੇ ਸੁਪਰ ਸਟਾਰ ਬਾਬੇ ਬਾਦਲ ਜੀ ਵੀ ਬੜੀ ਲੰਬੀ ਰੇਸ ਦੇ ਘੋੜੇ ਨੇ!

Parkash Singh Badalਓਹਨਾ ਦਾ ਸਾਥ ਦੇਣ ਲਈ ਬਾਬਇਆ ਦੀ ਪਲਟਨ ਹਰ ਰਾਜਨੈਤਿਕ ਦਲ ਚਾਹੇ ਅਕਾਲੀ ਦਲ ਹੋਵੇ, ਚਾਹੇ ਕਾੰਗ੍ਰੇਸ ਤੇ ਚਾਹੇ ਆਪ, ਵਿਚ ਹੈ! ਤੇ ਕਦੇ ਸੁਨਣ ਵਿਚ ਨਹੀ ਆਉਂਦਾ ਕੀ ਇਹ ਆਗੂਆ ਨੂ ਚੋਣ ਵਿਚ ਤਰਹ-ਤਰਹ ਦਾ ਖਾਨਾ ਖਾ ਕੇ ਦਸਤ ਲੱਗੀ ਹੋਈ ਹੈ! ਯਾ ਢਲਦੀ ਉਮਰ ਨਾਲ ਨਜ਼ਰ ਕਮਜ਼ੋਰ ਹੋ ਗਈ ਹੈ, ਯਾ ਵਾਧੂ ਧੂਪੇ ਖੜੇ ਹੋ ਕੇ ਤੇ ਭਾਸ਼ਨ ਦੇ ਕੇ ਕਮਜ਼ੋਰੀ ਮੇਹ੍ਸੂਸ ਕਰ ਰਹੇ ਨੇ! ਜਵਾਨਾ ਨੂ ਪਰੇ ਕਰ ਕੇ ਬਾਬੇ ਪੂਰੇ ਜੋਬਨ ਤੇ ਹਨ, ਇਸੇ ਕਰ ਕੇ ਤਾ ਬੇਚਾਰੇ ਦੇਪੁਟੀ CM ਜੀ ਨੂ ਰਾਤਾਂ ਨੂ ਨੀਂਦ ਨਹੀ ਆਉਂਦੀ!

ਰਾਜਨੀਤੀ ਵਿਚ ਸ਼ਿਰਕਤ ਤੇ ਰਿਟਾਇਰ ਹੋਣ ਦੀ ਕੋਈ ਉਮਰ ਨਹੀ ਹੁੰਦੀ! ਦੇਸ਼ ਦਾ ਪ੍ਰਧਾਨ ਮੰਤਰੀ ਤੇ ਸੂਬੇ ਦਾ ਮੁਖ ਮੰਤਰੀ ਕਿਸੀ ਵੀ ਉਮਰ ਦਾ ਹੋ ਸਕਦਾ ਹੈ! ਬਲਕੀ ਬਿਨਾ ਦੰਦਾ ਤੇ ਗੋਡੇਇਆ ਦੇ ਮੰਤਰੀ ਜਿਆਦਾ ਸਜਦੇ ਨੇ! ਕਾਰਟੂਨਿਸਟ ਤੇ ਵ੍ਯਗ੍ਕਰਣ ਨੂ ਕਾਫੀ ਮਟੇਰਿਯਲ ਮਿਲ ਜਾਂਦਾ ਹੈ! ਜੇਕਰ ਕਿੱਤੇ ਰਾਜਨੀਤੀ ਵਿਚ ਸੰਨਿਆਸ ਦੀ ਉਮਰ ਫਿਕ੍ਸ ਕਰ ਦਿੱਤੀ ਜਾਵੇ ਤਾ ਫਿਰ ਦੇਸ਼ ਦੇ ਮੁੱਦੇਇਆ ਨੂ ਸ਼ਡ ਕੇ ਓਹਨਾ ਦੀ ਜਨਮ ਤਾਰੀਖ ਦਾ ਹੀ ਝਮੇਲਾ ਬਣਇਆ ਰਹੇਗਾ!

ਰਾਜਨੀਤੀ ਦਾ ਕੋਈ ਸੰਨਿਆਸ ਨਹੀ ਤੇ ਆਮ ਬੰਦਾ 60 ਸਾਲਾ ਦਾ ਹੋ ਕੇ ਲਾਚਾਰ ਹੋ ਜਾਂਦਾ ਹੈ! ਸਾਰੀ ਦੁਨਿਆ ਬੜੀ ਤਰਸ ਭਰੀ ਆਵਾਜ਼ ਵਿਚ ਓਹਨੁ ਸਲਾਹਾ ਦਿੰਦੀ ਹੈ ਕੇ ਭਾਈ “ਬੜਾ ਕਾਮ ਕਰ ਲਿਆ ਜੀ, ਹੁਣ ਬਸ ਪਾਠ ਪੂਜਾ ਕਰੋ, ਬਸ ਰਿਲੈਕ੍ਸ ਕਰੋ”! ਤੇ ਇਹੀ ਗਲ ਸਾਡੇ ਆਗੂਆ ਨੂ ਕਿਹ ਕੇ ਵੇਖੋ ਨਾਲ ਦੇ ਨਾਲ ਤੁਹਾਨੂ ਓਹਨਾ ਦੀ ਸੁਰੱਖਿਆ ਨੇ ਕੁਟਾਪਾ ਨਾ ਚਾਰਇਆ ਤਾ ਨਾ ਬਦਲ ਲਿਯੋ ਆਪਣਾ!

old mlas-punjabikhurki.comਸੋ ਜੇਕਰ ਸਾਡੇ ਬਾਬੇਇਆਂ ਦਾ ਭੰਗੜਾ ਜਾਰੀ ਹੈ ਤਾਂ ਫਿਰ ਜਵਾਨਾ ਨੇ ਹੀ ਬੈਠ ਕੇ ਦੇਖਣਾ ਹੋਇਆ! ਵੈਸੇ ਵੀ ਪੰਜਾਬ ਦੇ ਨੌਜਵਾਨ ਕਈ ਸਾਲਾ ਪਹਲਾ ਤਾ ਗਵਾਚ ਹੀ ਗਏ! ਹੁਣ ਤਾ ਪੰਜਾਬੀ ਗਬਰੂ ਦਾ ਦੀਦਾਰ ਸਿਰਫ ਪੰਜਾਬੀ ਫ਼ਿਲਮਾ ਤੇ ਪੰਜਾਬੀ ਵੀਡੀਓ ਵਿਚ ਹੀ ਰਹ ਗਿਆ ਹੈ! ਅਸਲ ਜ਼ਿੰਦਗੀ ਵਿਚ ਤਾ ਕਿਥੇ ਨਜ਼ਰ ਨਹੀ ਆਉਂਦੇ … ਤੇ ਜੋ ਨਜ਼ਰ ਆਉਂਦੇ ਨੇ – ਓਹ ਨੇ ਨਸ਼ੇੜੀ, ਸ਼ਰਾਬੀ, ਅਨਪੜ, ਬੇਰੋਜ਼ਗਾਰ ਜੋ ਨਿਰਾਸ਼ ਹੋ ਕੇ ਆਪਣੇ ਦੇਸ਼ ਨੂ ਸ਼ਡ ਬਾਹਰ ਭਜਨ ਦੀ ਕੋਸ਼ਿਸ਼ ਕਰਦਾ ਹੈ! ਕੀ ਸਾਡੇ ਬਾਬੇਇਆ ਨੇ ਇਹਨਾ ਨੂ ਆਪਣੇ ਪੈਰਾ ਥੱਲੇ ਕੁਚਲ ਦਿਤਾ ਯਾ ਸਾਡੇ ਨੌਜਵਾਨ ਦੇਵਦਾਸ ਵਾਂਗ ਆਪਣੇ ਹੀ ਵਾਸਨਾ ਦੇ ਸ਼ਿਕਾਰ ਹਨ? ਕੌਣ ਜਾਣੇ – ਨੁਕਸਾਨ ਤਾ ਸਾਡਾ ਹੋ ਹੀ ਗਿਆ, ਫਸਲ ਨੂ ਕੀੜਾ ਲਗ ਹੀ ਗਿਆ 🙁

ਜਿਹੜਾ ਪਰਿਵਾਰ ਦਾ ਵੱਡਾ ਹੁੰਦਾ ਹੈ ਓਹੀ ਪਰਿਵਾਰ ਦਾ ਅੰਨਦਾਤਾ ਹੈ, ਓਹਦੀ ਕਮਾਈ ਨਾਲ ਹੀ ਘਰ ਚਲਦਾ ਹੈ ਤੇ ਰੋਟੀ ਪਕਦੀ ਹੈ!  ਇਹ ਸਾਡੇ ਕਿਦਾ ਦੇ ਅੰਨਦਾਤੇ ਨੇ ਜਿਸਨੇ 12000 ਕਰੋੜ ਦਾ ਅੰਨ ਆਪਣੇ ਹੀ ਘਰੋ ਗਾਯਬ ਕਰ ਦਿਤਾ? ਇਹ ਕਿਦਾ ਦੇ ਮਾਂ ਬਾਪ ਨੇ ਜਿਹੜੇ ਆਪਣੇ ਘਰਾ ਦੀ ਫਸਲ ਤੇ ਜਾਲੀ ਕੀਟਨਾਸ਼ਕ ਮੰਗਾ ਕੇ ਆਪਣੀ ਹੀ ਫਸਲ ਤਬਾਹ ਕਰ ਗਏ? ਇਹ ਕਿਦਾ ਦੇ ਨੇਤਾ ਨੇ ਜਿਹੜੇ ਝੋਨੇ ਦੀ ਮੇਹਕ ਨਾਲ SYL ਦੀ ਗੱਲਾਂ ਦੋਬਾਰਾ ਛੇੜ ਕੇ, ਫਿਰ ਅਗ ਨੂ ਹਵਾ ਦੇ ਰਹੇ ਨੇ।

ਮਹਾਰਾਜ ਜੀ ਸਾਡੇ ਪਿਆਰੇ ਨੇਤਾ ਜੀ ਅਸੀਂ ਤੁਹਾਡੇ ਦੁਸ਼ਮਨ ਨਹੀ ਸਗੋ ਤੁਹਾਡਾ ਭਲਾ ਹੀ ਚਾਹੰਦੇ ਹਾ! ਖੁਸ਼ ਰਹੋ, ਭੰਗੜੇ ਪਾਉਂਦੇ ਰਹੋ ਪਰ ਆਪਣੇ ਨਕ਼ਲੀ ਦੇਸ਼ ਸੇਵਾ ਦੇ ਨਕਾਬ ਨੂ ਉਤਾਰ ਕੇ ਆਪਣੇ ਦਿਲ ਦੀ ਵੀ ਕਦੇ ਗਲ ਸੁਨ ਲੋ ਜੀ!

ਬਾਬੇਇਆ ਦੇ ਦਿਲ ਨਾਲ ਇਕ ਕਿਸਾ ਯਾਦ ਆ ਗਿਆ – ਇਕ ਦਾਦੇ ਆਪਣੇ ਪੋੱਤੇ ਨੂ ਕਿਹਾ “ਬੇਟਾ ਮੇਰੇ ਨਕਲੀ ਦੰਦ ਫੜਾਈ” ਅਗਿਉ ਪੋਤਾ ਬੋਲਿਆ “ਦਾਦਾ ਜੀ ਹਾਲੇ ਰੋਟੀ ਤਯਾਰ ਨੀ ਹੋਈ” ਦਾਦੇ ਨੇ ਜਵਾਬ ਦਿੱਤਾ “ਬੇਟਾ ਜੀ ਰੋਟੀ ਕਿਹਨੇ ਖਾਣੀ ਹੈ, ਮੈ ਤਾ ਸਾਹਮਣੇ ਵਾਲੀ ਖਿੜਕੀ ਚ ਖੜੀ ਬੁੜੀ ਨੂ ਇਕ ਸ੍ਮਾਇਲ ਮਾਰਨੀ ਸੀ” 😉

Discussions

Discussions

Savita Bhatti
Savita Bhattihttp://www.madarts.in
I would like the us believe that I'm a fairy with a magic wand!   Love the us wear a smile as my brightest ornament! I do a lot of crazy things irrespective of the common mindset that says 'act your age'! But each passing day seems the us make me more crazy n zany! So, life are you ready for me! Follow me on Facebook | Twitter | E-mail me

Share post:

Subscribe

Advertisementspot_img
Advertisementspot_img

Popular

More like this
Related

ED chief Sanjay Mishra gets tenure extension from SC till September 15

New Delhi, July 27: The Supreme Court on Thursday...

Patiala tops list of villages hit by recent floods; 27,286 evacuations carried out

Chandigarh, July 27: The State Government machinery has been...

Mann slams Modi govt, seeks President’s Rule in Manipur

New Delhi/ Chandigarh, July 27: Punjab Chief Minister Bhagwant...

All pet shops, dog breeders in Punjab be registered with Animal Welfare Board

Chandigarh, July 27: In a bid to ensure the...