ਤੁਹਾਡੇ ਵਿਚਾਰ ਸਾਂਝੇ ਕਰੋ Punjabi Khurki ਦੇ ਨਾਲ!

2017 ਦੀਆਂ  ਵਿਧਾਨ ਸਭਾ ਚੌਣਾਂ ਨੂੰ ਆਪਣੇ ਨਾਂ  ਕਰਨ ਲਈ ਸਾਰੀਆਂ  ਸਿਆਸੀ ਪਾਰਟੀਆਂ ਆਪਣਾ ਆਪਣਾ ਦਾਵ ਖੇਡਣ ਚ ਰੁਝੀਆਂ ਹੋਈਆਂ ਨੇ! ਪੰਜਾਬ ਦੀ ਆਮ ਜਨਤਾ ਇਸ ਵਾਰ ਉਲਝਣ ਚ ਹੈ ਕਿ ਕਿਹੜੀ ਪਾਰਟੀ ਨੂੰ ਆਪਣਾ ਸਹਿਯੋਗ ਦੇਵੇ  ਤਾਂ  ਜੋ ਪੰਜਾਬ ਦੇ  ਭਵਿੱਖ ਵਿੱਚ ਸੁਧਾਰ ਹੋ ਸਕੇ! ਪੰਜਾਬ ਚ ਵੱਧ ਰਹੇ ਸਮਾਜਿਕ ਮੁੱਦੇ, ਭ੍ਰਿਸ਼ਟਾਚਾਰ, ਲੈਂਡ ਅਤੇ ਸੈਂਡ ਮਾਫੀਆ, ਭ੍ਰਿਸ਼ਟ ਸਿੱਖਿਆ ਪ੍ਰਣਾਲੀ, ਨਸ਼ਾਖੋਰੀ, ਭਰੂਣ ਹੱਤਿਆ ਤੇ ਹੋਰ ਵੀ ਕਈ ਮੁੱਦੇ ਅੱਜ ਪੰਜਾਬੀਆਂ ਦੀ ਸੁਰੱਖਿਆ ਤੇ ਇੱਕ ਪ੍ਰਸ਼ਨ ਚਿੰਨ ਹੈ!

ਗੱਲ, ਸਹੀ ਸਰਕਾਰ ਪੰਜਾਬ ਚ ਲਿਆਉਣ ਦੀ ਹੋਵੇ ਯਾ ਪੰਜਾਬ ਚ ਭਖ ਰਹੇ ਮੁੱਦਿਆਂ ਦੀ, ਜਦ ਤੱਕ ਤੁਸੀਂ ਆਪਣੀ ਜਿੰਮੇਵਾਰੀ ਨੂੰ ਨਹੀਂ ਸਮਝੋਂਗੇ ਉਦੋਂ ਤੱਕ ਤਾਂ ਆਪਣਾ ਪੰਜਾਬ ਸੁਧਰਨ ਤੋਂ ਰਿਹਾ! ਇਹ ਸਮਾਂ ਬਹੁਤ ਕੀਮਤੀ ਹੈ ਇਸਨੂੰ ਜਾਇਆਂ ਕਰਨਾ ਬਹੁਤ ਵੱਡੀ ਗ਼ਲਤੀ ਹੋਵੇਗੀ!

ਇਸ ਲਈ Punjabi Khurki ਇੱਕ  ਵਾਰ ਫਿਰ ਆਮ ਜਨਤਾ ਨੂੰ ਮੌਕਾ ਦੇ ਰਿਹਾ ਹੈ ਆਪਣਾ ਸੁਝਾ ਪੰਜਾਬ ਦੇ ਸਾਹਮਣੇ ਰੱਖਣ ਦਾ! ਜੇ ਕਰ ਕਿਸੀ ਵੀ MLA ਬਾਰੇ, ਪੰਜਾਬ ਦੀ ਸਰਕਾਰ ਬਾਰੇ ਯਾ ਪੰਜਾਬ ਦੇ ਕਿਸੀ ਵੀ ਮੁਦੇ ਨੂੰ ਲੈ ਕੇ ਤੁਸੀਂ ਚਿੰਤਿਤ ਹੋ ਅਤੇ ਉੱਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਨਾ ਚਾਉਂਦੇ ਹੋ ਤਾਂ  ਸਾਨੂੰ ਲਿਖੋ!

opinion

ਪੰਜਾਬ ਦੇ ਕਿਸੇ ਵੀ ਮੁੱਦੇ ਤੇ ਆਪਣੀ ਲਿਖਤੀ ਸਾਨੂੰ punjabikhurki@gmail.com ਤੇ ਲਿੱਖ ਕੇ ਭੇਜੋ ਤੇ ਅੱਸੀ ਦਾਵਾ ਕਰਦੇ ਹਾਂ ਕੇ ਤੁਹਾਡੀ ਵਲੋਂ ਲਿਖੇ ਗਏ ਵਿਚਾਰਾਂ ਦਾ ਵੱਧ ਤੋਂ ਵੱਧ ਪ੍ਰਚਾਰ ਅਸੀਂ ਕਰਾਂਗੇ! Punjabi Khurki ਦੀ ਇਹ ਮੁਹਿੰਮ ਇੱਕ ਹੋਰ ਕਦਮ ਹੈ ਤੁਹਾਡੇ ਲਈ, ਪੰਜਾਬ ਲਈ ਤੇ ਪੰਜਾਬ ਦੇ ਸੁਨਿਹਰੇ ਭਵਿੱਖ ਲਈ ਜਿਸ ਵਿੱਚ ਤੁਹਾਡਾ ਸਾਥ ਹਰ ਪੱਖੋਂ ਜ਼ਰੂਰੀ ਹੈ!

ਆਪਣਾ ਹੱਥ ਅੱਗੇ ਵਧਾਓ ਤੇ ਆਪਣੇ “ਪੰਜਾਬ ਸੁਧਾਰ” ਦੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਦੀਓ!

Discussions

Discussions